Your cart is empty now.
Bachpna - Harman Singh Mattu
ਬਚਪਨਾ, ਦਿਲਾ ਦਰਦ ਕਮਾ ਲਏ ਤੈ...
ਕਿਤਾਬ ਬਚਪਨਾ ਵਿੱਚ ਲੇਖਕ ਵੱਲੋਂ ਕਵਿਤਾ ਰੂਪ ਵਿੱਚ ਦਿਲ ਦੀ ਉਹ ਹਾਲਤ ਬਿਆਨ ਕੀਤੀ ਹੈ ਜਿਹੜੀ ਕਿ ਚੜ੍ਹਦੀ ਉੱਮਰ ਵੇਲੇ ਕਿਸੇ ਦੇ ਦਿਲ ਦੇ ਕਰੀਬ ਹੋਣ ਪਿੱਛੋਂ ਤੁਰ ਜਾਣ ਨਾਲ ਪੈਦਾ ਹੁੰਦੀ ਹੈ ।ਇਸ ਕਿਤਾਬ ਦਾ ਦੂਜਾ ਪੱਖ ਇਹ ਵੀ ਹੈ ਕਿ ਮੰਨ ਲਓ ਕੋਈ ਦਿਲ ਦੇ ਨੇੜੇ ਤਾਂ ਆਇਆ ਪਰ ਅਸੀਂ ਉਸ ਦੇ ਨੇੜੇ ਨਹੀਂ ਹੋ ਪਾਏ। ਆਪਣੇ ਅੰਦਾਜ਼ ਅਤੇ ਪ੍ਰਵਾਹ ਵਿੱਚ ਚੱਲ ਰਹੀ ਸ਼ਾਇਰੀ ਪਾਠਕ ਨੂੰ ਦਿਲਕਸ਼ ਤਰੀਕੇ ਨਾਲ ਪੜ੍ਹਣ ਵੇਲੇ ਰੁੱਚੀ ਪ੍ਰਦਾਨ ਕਰਦੀ ਹੈ ਅਤੇ ਪਾਠਕ ਆਪਣੇ ਦਿਲ ਦੇ ਵਲਵਲਿਆਂ ਨੂੰ ਇਸ ਕਿਤਾਬ ਜਰੀਏ ਬਹੁਤ ਨੇੜੇ ਤੋ ਮਹਿਸੂਸ ਕਰ ਸਕਦਾ ਹੈ। ਇੱਕ ਗੱਲ ਹੋਰ ਕਿ ਕਿਤਾਬ ਦੀ ਸਾਰੀ ਸ਼ਾਇਰੀ ਦੇ ਨਾਲ ਹੀ ਕਿਤਾਬ ਦੇ ਸ਼ੁਰੂਆਤ ਵਾਲੀਆਂ ਕੁਝ ਗੱਲਾਂ ਵੀ ਬਾਕੀ ਕਿਤਾਬ ਜਿੰਨਾ ਮਹੱਤਵ ਰੱਖਦੀਆਂ ਹਨ।