Your cart is empty now.
By Akashdeep Singh
ਕੁਦਰਤ ਦੀ ਵਾਸ, ਕੁਦਰਤ ਕੌਰ
ਹੁਸਨ ਦਾ ਹੁਸਨ, ਕੁਦਰਤ ਕੌਰ
ਤਾਰਿਆ ਦੀ ਆਸ, ਕੁਦਰਤ ਕੌਰ
ਚੰਨ ਦਾ ਚਾਨਣ, ਕੁਦਰਤ ਕੌਰ
ਅੱਲਾ ਦੀ ਖ਼ਾਸ, ਕੁਦਰਤ ਕੌਰ
ਰੰਗਾਂ ਦਾ ਮਿਲਾਪ, ਕੁਦਰਤ ਕੌਰ
ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ, ਮੈਂ ਅੱਜ ਬੇਇੰਤਹਾ ਖੁਸ਼ ਹਾਂ। ਮੈਨੂੰ ਏਦਾਂ ਲੱਗਦਾ ਕਿ ਆਪਾ ਸਾਰੇ ਪਾਕ ਰੱਬ ਦੇ ਕਾਰਜ ਹੀ ਕਰਦੇ ਫਿਰਦੇ ਹਾਂ, ਤਾਂ ਹੀ ਤਾਂ ਆਪਾ ਇਸ ਛੋਟੀ ਜ਼ਿੰਦਗੀ ’ਚ ਹੀ ਕੀ ਕੁਝ ਕਰਨ ਦਾ ਸੋਚ ਜਾਨੇ ਆਂ।
ਖ਼ੈਰ, ਜਦ ਮੈਂ ‘ਕੁਦਰਤ ਕੌਰ’ ਨੂੰ ਲਿਖ ਰਿਹਾ ਸੀ ਤਾਂ ਮੈਨੂੰ ਜ਼ਿੰਦਗੀ ਦੀਆਂ ਬਾਰੀਕੀਆਂ ਨਾਲ ਵਸਲ ਹੌਣ ਦਾ ਮੌਕਾ ਮਿਲਿਆਂ। ਇਹਨਾਂ ਬਾਰੀਕੀਆਂ ਨੇ ਅੱਖਰਾਂ ਦਾ ਸਹਾਰਾ ਮੱਲ ਕੇ ਨਜ਼ਮਾਂ ਦਾ ਰੂਪ ਧਾਰਿਆ। ਕੁਝ ਕ ਅੱਖਰਾਂ ਨੇ ਪੈਰਾਂ ਨਾਲ ਮਿਲ ਕੇ ਕਾਫ਼ੀ ਭੱਜ-ਦੌੜ ਵੀ ਕੀਤੀ, ਜੋਬਨ ਦੇ ਕੀਮਤੀ ਸਾਲ ਇਸ ਸਫਰ ‘ਚ ਬਿਤਾਏ। ਮੇਰੇ ਇਸ ਸਫਰ ‘ਚੋ ਉਤਪੰਨ ਮੇਰੀ, ਪਹਿਲੀ ਕਿਰਤ ‘ਕੁਦਰਤ ਕੌਰ’ ਤੁਹਾਡੇ ਉਲਫ਼ਤ ਦੇ ਵਿਹੜੇ ‘ਚ ਦਸਤਕ ਦੇ ਚੁੱਕੀ ਹੈ। ਆਪਣੇ ਦਿਲ ਦੇ ਦਰਵਾਜ਼ੇ ਖੋਲ ਕੇ ‘ਕਿਤਾਬ’ ਨੂੰ ਕਬੂਲ ਕਰਨਾ।
ਇਕ ਗੱਲ ਹੋਰ, ਜ਼ਰੂਰ ਕਹਿਣੀ ਚਾਵਾਂਗਾ ਕਿ ਮੈਨੂੰ ਕਿਤਾਬ ‘ਕੁਦਰਤ ਕੌਰ’ ਪੁਰਾਣੀ ਹਵੇਲੀ ਵਰਗੀ ਲੱਗਦੀ, ਜਿਸ ਦੇ ਅਨੇਕਾਂ ਹੀ ਦੁਆਰ ਹਨ, ਸ਼ਾਇਦ ਆਪਾ ਕਿਸੇ ਵੀ ਇਕ ਦੁਆਰ ਤੋਂ ਖੜ ਕੇ ਆਪਣੀ ਦੁਨੀਆ ਦੇਖ ਸਕਦੇ ਹਾਂ।
ਰਹੀ ਗੱਲ ਆਖਰੀ, ਮੈਨੂੰ ਆਸ ਨੀ ਬਲਕਿ ਯਕੀਨ ਆ, ਤੁਹਾਨੂੰ ਕਿਤਾਬ ਜ਼ਰੂਰ ਪਸੰਦ ਆਉ, ਕਿਓਂ ਕਿ
“ਅਸਾ ਜਿਸ ਹਮਦਮ ਦੀ ਬਾਤ ਕਰੀ
ਸੱਤ ਅੰਬਰ ਪਾਰ ਵੀ ਮਿਲਿਆਂ ਨਾ”
-ਅਕਾਸ਼ਦੀਪ