Your cart is empty now.
ਜਦ ਬੰਦੇ ਨੂੰ ਘਾਲਣਾ ਘਾਲ ਕੇ ਮੁਕਾਮ ਹਾਸਲ ਹੁੰਦਾ ਹੈ ਤਾਂ ਉਹਦਾ ਚਾਅ ਨਹੀਂ ਚੁੱਕਿਆ ਜਾਂਦਾ। ਇਸੇ ਚਾਅ ਚ ਕਈ ਜਵਾਨ ਗੁਰਜੀਤ ਤੂਤ ਵਾਂਗੂੰ ਭਵਿੱਖ ਦਾ ਰਾਹ ਗਵਾ ਲੈਂਦੇ ਹਨ। ਗੁਰਜੀਤ ਵੀ ਆਪਣੀ ਤਰੱਕੀ ਨੂੰ ਸੰਭਾਲ ਨਹੀਂ ਪਾਇਆ ਤੇ ਨਸ਼ਿਆਂ ਦੀ ਰੇਤ ਵਿੱਚ ਧਸ ਗਿਆ।
ਦਿਮਾਗੀ ਹਾਲਤ ਇਸ ਤਰ੍ਹਾਂ ਹੋ ਗਈ ਕਿ ਜੋ ਗੁਨਾਹ ਉਹਨੇ ਨਹੀਂ ਕੀਤਾ ਉਹਦਾ ਵੀ ਖੁਦ ਨੂੰ ਦੋਸ਼ੀ ਠਹਿਰਾਉਂਦਾ ਰਿਹਾ। ਇਸੇ ਭ੍ਰਮ ਭੁਲੇਖੇ ਵਿੱਚ ਉਹਨੂੰ ਲੱਗਿਆ ਕਿ ਉਹਨੇ ਨਸ਼ੇ ਦੀ ਖਾਤਰ ਕਿਸੇ ਮੋਟਰਸਾਈਕਲ ਸਵਾਰ ਦੀ ਜਾਨ ਲੈਣ ਲਈ ਹੈ। ਜੋ ਸੱਚ ਨਹੀਂ ਸੀ। ਆਪਣੇ ਨਾ ਕੀਤੇ ਜ਼ੁਰਮ ਨੂੰ ਲੁਕਾਉਣ ਦੀ ਕੋਸ਼ਿਸ਼ ਵਿੱਚ ਉਹ ਮਨੋਰੋਗੀ ਹੋ ਗਿਆ।
ਆਪਣੇ ਚੰਗੇ ਸਮੇਂ ਦੌਰਾਨ ਉਹਨੇ ਜਿਨ੍ਹਾਂ ਬੰਦਿਆਂ ਦਾ ਸਾਥ ਦਿੱਤਾ ਉਹ ਸਾਰੇ ਕੰਨੀ ਕਤਰਾ ਗਏ। ਉਹਨੇ ਕਬੱਡੀ ਦੇ ਵਿੱਚ ਆਪਣੀ ਖੇਡ ਸਦਕਾ ਗੁਮਨਾਮ ਪਿੰਡ ਤੂਤ ਦਾ ਨਾਉਂ ਦੁਨੀਆ ਵਿੱਚ ਲਿਸ਼ਕਾ ਦਿੱਤਾ।
ਅਖੀਰ ਵਿੱਚ ਉਹਦੇ ਕਮਾਏ ਪ੍ਰਸ਼ੰਸਕਾਂ ਨੇ ਸਹਾਇਤਾ ਕਰਕੇ ਉਹਦੀ ਜੀਵਨ ਦੀ ਗੱਡੀ ਫੇਰ ਲੀਹ ਤੇ ਚਾੜ ਦਿੱਤੀ।ਇਹ ਜੀਵਨੀ ਮੂਲਕ ਨਾਵਲ ਸੁਪਨਿਆਂ ਨੂੰ ਸਾਕਾਰ ਕਰਨ ਵਾਲ਼ੇ ਚੋਬਰਾਂ ਵਿੱਚ ਤੰਗੀਆਂ ਤੁਰਸ਼ੀਆਂ, ਥੁੜ੍ਹਾਂ,ਝੋਰਿਆਂ ਅਤੇ ਸੰਤਾਪਾਂ ਨਾਲ਼ ਜੂਝਣ ਦੀ ਹਿੰਮਤ ਪੈਦਾ ਕਰੇਗੀ।
Gurjeet Toot- One of the greatest Kabadi player.