Your cart is empty now.
“ਦਰਬਾਰ” ਕਿਤਾਬ ਅਮਰਿੰਦਰ ਮਾਨ ਦੁਆਰਾ ਲਿੱਖੀ ਗਈ ਹੈ। ਇਹ ਕਿਤਾਬ ਜ਼ਿੰਦਗੀ ਨੂੰ ਬਿਹਤਰ ਤੋਂ ਬਿਹਤਰੀਨ ਬਨਾਉਣ ਦਾ ਇੱਕ ਉੱਧਮ ਹੈ। ਇਸ ਕਿਤਾਬ ਵਿੱਚ ਲਿੱਖੀਆਂ ਗੱਲਾਂ ਘੱਟ ਸ਼ਬਦਾਂ ਵਿੱਚ ਵੱਡੇ ਮਤਲਬ ਸਮਝਾਉਣ ਦਾ ਇੱਕ ਯਤਨ ਹਨ। ਉਮੀਦ ਹੈ ਤੁਹਾਨੂੰ ਪਸੰਦ ਆਉਣਗੀਆਂ।
ਟੁੱਟਣ ਤੋਂ ਪਹਿਲਾਂ ਜੁੜਨਾ ਸਿੱਖੋ ਪਹਿਲਾਂ ਰੁੜ੍ਹਨਾ ਸਿੱਖੋ ਫੇਰ ਤੁਰਨਾ ਸਿੱਖੋ।
ਦੇਸੀ ਘਿਓ, ਪੈਸਾ ਅਤੇ ਸਫਲਤਾ ਕਿਸੇ ਕਿਸੇ ਨੂੰ ਹੀ ਪਚਦੀ ਹੁੰਦੀ ਹੈ।
ਹੱਸਣਾ ਸਿਹਤ ਲਈ ਚੰਗਾ ਹੈ ਪਰ ਕਿਸੇ ਉੱਤੇ ਹੱਸਣਾ ਨਹੀਂ।
ਚਮਚੇ ਕਦੋਂ ਚਾਕੂ ਬਣ ਜਾਣ ਕੋਈ ਪਤਾ ਨਹੀਂ ਚੱਲ ਦਾ।
ਆਪਣੀਆਂ ਹਰਕਤਾਂ ਸੁਧਾਰੋ ਬਰਕਤਾਂ ਆਪੇ ਸੁਧਰ ਜਾਣਗੀਆਂ।