Bloodline - Manjinder Makha
ਮਨਜਿੰਦਰ ਮਾਖਾ ਦੇ ਨਾਵਲ ' ਬਲੱਡ ਲਾਈਨ ' ਵਿਚ ਨਿਮਨ ਵਰਗ ਦੀਆਂ ਔਰਤਾਂ ਦੀ ਸੰਘਰਸ਼ ਭਰੀ ਜ਼ਿੰਦਗੀ ਨਾਲ ਸਬੰਧਤ ਹੈ। ਇਹ ਨਾਵਲ ਮੇਰੇ ਦਿਲ ਦੇ ਬੁਹਤ ਕਰੀਬ ਹੈ। ਕਈ ਵਾਰ ਕਰਮੋ ਅਤੇ ਰਾਣੋ ਦੀ ਬੇਵਸੀ ਤੇ ਫੁੱਟ ਫੁੱਟ ਕੇ ਰੋਣ ਨੂੰ ਜੀ ਕਰਦਾ ਹੈ ਅਤੇ ਕਦੇ ਕਰਮੋ ਦੀ ਬਹਾਦਰੀ ਤੇ ਮਾਣ ਮਹਿਸੂਸ ਹੁੰਦਾ ਹੈ। ਜਦ ਮੈਂ ਨਾਵਲ ਪੜ੍ਹ ਰਹੀ ਸੀ ਤਾਂ ਇੰਝ ਲੱਗ ਰਿਹਾ ਸੀ ਕਿ ਕਰਮੋ ਅਤੇ ਰਾਣੋ ਨੂੰ ਤਾਂ ਮੈਂ ਬੁਹਤ ਸਾਰੀਆਂ ਔਰਤਾਂ ਦੇ ਰੂਪ ਵਿਚ ਮਿਲ ਚੁੱਕੀ ਹਾਂ।ਇਹਨਾਂ ਸਾਰੀਆਂ ਹੀ ਔਰਤਾਂ ਨੇ ਆਪਣੀ ਜ਼ਿੰਦਗੀ ਵਿਚ ਬੁਹਤ ਸੰਘਰਸ਼ ਕੀਤਾ। ਕੁਝ ਹਾਰ ਗਈਆਂ, ਕੁਝ ਜਿੱਤਦੀਆਂ ਜਿੱਤਦੀਆਂ ਹਾਰ ਗਈਆਂ ਅਤੇ ਕੁਝ ਜਿੱਤ ਗਈਆਂ। ਪਰ ਕਿਸੇ ਦਾ ਵੀ ਸਫਰ ਸੌਖਾ ਨਹੀਂ ਸੀ। ਸਾਡੇ ਸਮਾਜ ਵਿਚ ਸਰਦਾਰ, ਚਤਰੇ ਅਤੇ ਭੋਲੇ ਵਰਗੇ ਰਾਕਸ਼ਸਾਂ ਦੇ ਹੁੰਦੇ ਹੋਏ ਔਰਤਾਂ ਕਦੇ ਵੀ ਸੁਰੱਖਿਅਤ ਨਹੀਂ ਹੋ ਸਕਦੀਆਂ। ਇਹ ਕਿਤਾਬ ਸਾਨੂੰ ਔਰਤ ਦੇ ਜੀਵਨ ਦੇ ਸੰਘਰਸ਼ਾਂ ਨਾਲ ਜਾਣੂ ਕਰਵਾਉਂਦੀ ਹੈ। ਇਸ ਕਿਤਾਬ ਅਜੋਕੇ ਸਮੇਂ ਵਿਚ ਔਰਤ ਦੇ ਜੀਵਨ ਦੀਆਂ ਚੁਣੌਤੀਆਂ ਨੂੰ ਬੁਹਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਮੈਨੂੰ ਲਗਦਾ ਸੀ ਕਿ ਸ਼ਾਇਦ ਹੁਣ ਪਹਿਲਾ ਵਰਗੇ ਲੇਖਕ ਹੀ ਨਹੀਂ ਰਹੇ ਕੋਈ ਚੰਗੀ ਕਿਤਾਬ ਹੀ ਨਹੀਂ ਲਿਖਦਾ ਪਰ ਇਹ ਨਾਵਲ ਪੜ੍ਹ ਕੇ ਮੇਰਾ ਇਹ ਵਹਿਮ ਵੀ ਨਿਕਲ ਗਿਆ।