Your cart is empty now.
ਤੈਨੂੰ ਮੇਰੇ ਤੇ ਭਾਵੇਂ ਭਰੋਸਾ ਨਹੀਂ ਸੀ ਪਰ ਹੁਣ ਆਪਣੇ ਆਪ ਤੇ ਭਰੋਸਾ ਤਾਂ ਕਰ, ਕਿ ਤੂੰ ਮੈਨੂੰ ਇਸ਼ਕ ਕਰਦੀ ਐ." ਰੋਕਸੀ ਨੇ ਸ਼ਰਟ ਨੂੰ ਪੈਂਟ ਵਿੱਚੋਂ ਬਾਹਰ ਕੱਢਦਿਆਂ"ਇਸ਼ਕ ਨੂੰ ਤਾਂ ਧਰਮ ਵਾਂਗ ਮੰਨਣਾ ਪੈਂਦਾ"
ਕਾਵਿਆ ਨੇ ਉਹਦੀ ਗੱਲ ਵਿੱਚੋਂ ਕੱਟਦਿਆਂ, "ਧਰਮ ਤੇ ਇਸ਼ਕ ਨਾਂ ਦੀ ਕੋਈ ਸ਼ੈਅ ਇਸ ਦੁਨੀਆਂ ਤੇ ਹੈ ਨਹੀਂ..ਜੇ ਰੱਬ ਹੁੰਦਾ ਤਾਂ ਮੇਰੀ ਇੱਕ ਦੁਆ ਤਾਂ ਮੰਨੀ ਜਾਂਦੀ.. ਮੈਂ ਪੇਨ ਨਾ ਹੰਢਾਉਂਦੀ"
"ਧਰਮ ਨੇ ਕਿਸੇ ਨੂੰ ਕੋਈ ਚੀਜ਼ ਪਰੋਸ ਕੇ ਨਹੀਂ ਦੇਣੀ ਹੁੰਦੀ ਇਹਨੇ ਤਾਂ ਸਾਡੇ ਅੰਦਰ ਜੋ ਕਾਮ ਕ੍ਰੋਧ, ਮੋਹ, ਲੋਭ ਤੇ ਹੰਕਾਰ ਪਿਆ ਹੁੰਦੈ. ਇਹਨਾਂ ਦਾ ਬੈਲੰਸ ਕਰਕੇ ਰੱਖਣ ਵਿੱਚ ਹੈਲਪ ਕਰਨੀ ਹੁੰਦੀ ਹੈ, ਜਦ ਇਹ ਬੈਲੰਸ ਸਹੀ ਹੋ ਜਾਵੇ ਤਾਂ ਦੁਨੀਆਂ ਦੀ ਕੋਈ ਵੀ ਚੀਜ਼ ਪਾਈ ਜਾ ਸਕਦੀ ਹੈ, ਜੇ ਵਿਗੜ ਜਾਵੇ ਤਾਂ ਜੋ ਕੋਲ਼ ਹੈ ਉਹ ਵੀ ਆਪਾਂ ਗਵਾ ਲੈਂਦੇ ਹਾਂ""
" ਤੂੰ ਕਹਿਣਾ ਕੀ ਚਾਹੁੰਦਾਂ?"
"ਜੇ ਤੂੰ ਇਸ਼ਕ ਨਿਭਾਅ ਲੈਂਦੀ ਤਾਂ ਅੱਜ ਆਪਾਂ ਦੋਵਾਂ ਨੇ ਚੈਨ ਤੇ ਸਕੂਨ ਨਾਲ਼ ਜਿਉਣਾ ਸੀ." ਮੈਂ ਤੇਰੇ ਨਾਲ ਇਸ਼ਕ ਕਰਨਾ ਹੀ ਕਿਉਂ ਸੀ."
"ਕਿਉਂ ਕਿ ਬੰਦਾ ਇਸ਼ਕ ਇਸ ਕਰਕੇ ਕਰਦੈ ਕਿ ਉਹ ਕਾਮ ਦੇ ਧਾਗੇ ਵਿੱਚ ਬਾਕੀ ਬਚੇ ਕ੍ਰੋਧ, ਮੋਹ, ਲੋਭ, ਹੰਕਾਰ ਨੂੰ ਬੈਲੰਸ ਕਰਕੇ ਰੱਖ ਸਕੇ..."
Novel By Gurpreet Sehji