Your cart is empty now.
By Nanak Singh
ਕੋਈ ਪਾਪੀ ਪਵਿੱਤਰ ਕਿੰਝ ਹੋ ਸਕਦੈ? ਇਨਸਾਨ ਦੀ ਸਖ਼ਸ਼ੀਅਤ ਲਕੀਰ ਵਾਂਗ ਸਿੱਧੀ ਜਿਹੀ ਨਹੀਂ ਹੁੰਦੀ, ਇਸ ਵਿਚ ਕੁਝ ਵੀ ਦੋ ਤੇ ਦੋ ਚਾਰ ਨਹੀਂ ਹੁੰਦਾ। ਨਿਦਾ ਫਾਜ਼ਲੀ ਕਹਿੰਦੈ ਕਿ ਹਰ ਆਦਮੀ ਵਿਚ ਦਸ ਵੀਹ ਆਦਮੀ ਹੁੰਦੇ ਹਨ। ਅਜਿਹੀ ਹੀ ਕਥਾ ਕਹਿੰਦਾ ਹੈ ਨਾਵਲ ਪਵਿੱਤਰ ਪਾਪੀ। ਕਹਾਣੀ ਮੁੱਖ ਪਾਤਰ ਕੇਦਾਰ ਦੀ ਪੰਨਾਲਾਲ ਨਾਮੀ ਪਾਤਰ ਦੇ ਪਰਿਵਾਰ ਨਾਲ ਸਾਂਝ ਦੁਆਲੇ ਘੁੰਮਦੀ ਹੈ। ਪੰਨਾ ਲਾਲ ਦੀ ਧੀ ਵੀਣਾ ਨਾਲ ਕੇਦਾਰ ਦਾ ਪਿਆਰ ਪ੍ਰਸੰਗ ਕਹਾਣੀ ਦਾ ਅਹਿਮ ਪੱਖ ਹੈ। ਕੇਦਾਰ ਇਕੋ ਵੇਲੇ ਪਵਿੱਤਰ ਤੇ ਪਾਪੀ ਹੋਣ ਦਾ ਸਿਖਰ ਛੂੰਹਦਾ ਹੈ। ਸਾਲ 1970 ਦੇ ਵਿੱਚ ਪਵਿੱਤਰ ਪਾਪੀ ਨਾਂ ਦੀ ਇੱਕ ਹਿੰਦੀ ਫਿਲਮ ਵੀ ਬਣੀ ਸੀ ਜੋ ਮੂਲ ਰੂਪ ਵਿਚ ਇਸੇ ਨਾਵਲ ‘ਤੇ ਅਧਾਰਤ ਹੈ।