ਰਾਣੀਤੱਤ 🌸
ਲੇਖਕ: ਹਰਮਨਜੀਤ
ਪੰਨੇ :167
ਹਰਮਨਜੀਤ ਦੀ ਕਿਤਾਬ 'ਰਾਣੀਤੱਤ' ਦੀ ਖੂਬਸੂਰਤੀ ਸ਼ਬਦਾਂ ਵਿਚ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਇਹ ਕਿਤਾਬ ਪਾਠਕਾਂ ਨੂੰ ਕੁਦਰਤ ਅਤੇ ਆਪਣੇ ਵਿਰਸੇ ਨਾਲ ਜੋੜਨ ਦਾ ਬੁਹਤ ਸੋਹਣਾ ਉਪਰਾਲਾ ਹੈ। ਇਹ ਕਿਤਾਬ ਸਾਨੂੰ ਆਪਣੇ ਆਲੇ ਦੁਆਲੇ ਬਾਰੇ - ਪੱਥਰਾਂ, ਰੁੱਖਾਂ, ਮਨੁੱਖਾਂ, ਧਰਤੀ, ਫੁੱਲਾਂ, ਹਵਾਵਾਂ ਬਾਰੇ ਇਕ ਨਵੇਂ ਪੱਖ ਤੋਂ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਜਿਵੇਂ ਜਿਵੇਂ ਇਸ ਕਿਤਾਬ ਦੇ ਪੰਨੇ ਪਲਟਦੇ ਜਾਓਗੇ, ਤੁਹਾਡੇ ਦਿਲ ਦਾ ਬੂਹਾ ਖੁਲਦਾ ਜਾਵੇਗਾ। ਕਿਤਾਬ ਦਾ ਦੂਸਰਾ ਭਾਗ ਵਾਰਤਕ ਹੈ। ਇਹ ਕਿਤਾਬ ਪੜ੍ਹਦੇ ਪੜ੍ਹਦੇ ਸਾਡੇ ਅੰਦਰਲਾ ਇਨਸਾਨੀਅਤ ਅਤੇ ਪਵਿੱਤਰਤਾ ਦਾ ਬੀਜ ਬੂਟਾ ਬਣ ਜਾਂਦਾ ਹੈ। ਰਾਣੀਤੱਤ ਵਿਚਲੀਆਂ ਕੁਝ ਕਵਿਤਾਵਾਂ ਦੇ ਗੀਤ ਵੀ ਬਣਾਏ ਗਏ ਹਨ, ਜਿਵੇਂ, ਉਸਤਤ, ਇਸ਼ਕ ਅਸਮਾਨ ਵਰਗਾ ਹੈ, ਸੂਰਜ, ਕੁੜੀਆਂ ਕੇਸ ਵਾਹੁੰਦੀਆਂ ਆਦਿ। ਸਾਹਿਤ ਨੂੰ ਪਿਆਰ ਕਾਰਣ ਵਾਲਿਆਂ ਨੂੰ ਇਹ ਕਿਤਾਬ ਜਰੂਰ ਪੜ੍ਹਨੀ ਚਾਹੀਦੀ ਹੈ।
❤️ ਇੱਕੋ ਅਕੀਦਾ ਇਸ਼ਕ ਦਾ, ਨੈਣਾਂ ਨੂੰ ਬਾਗੀ ਕਰ ਗਿਆ
ਮੈਂ ਰੇਤ ਹਾਂ, ਸੰਕੇਤ ਹਾਂ, ਇਕ ਰਾਜ ਹਾਂ, ਅਜ਼ਾਦ ਹਾਂ
ਸੋਨਾ, ਸੁਹੱਪਣ , ਜ਼ੇਵਰੀ ਥੇਹਾਂ ਦੇ ਅੰਦਰ ਸੌਂ ਗਏ
ਥੇਹਾਂ ਦੇ ਉੱਤੋਂ ਉੱਡ ਗਿਆ ਸ਼ਾਹਬਾਜ਼ ਹਾਂ, ਦਿਲਸ਼ਾਦ ਹਾਂ।
❤️ ਅਸਲੀ ਚੀਜ਼ ਤਾ ਇਹ ਪਤਾ ਕਰਨਾ ਹੈ ਕਿ ਭਲਾਂ ਧਰਤ ਅੰਬਰ ਨਾਲ ਕਿ ਗੱਲਾਂ ਕਰਦੀ ਹੈ।