Your cart is empty now.
By ਗਿਆਨੀ ਗੁਰਦਿੱਤ ਸਿੰਘ | Giani Gurditt Singh
‘ਮੇਰਾ ਪਿੰਡ’ ਨੂੰ ਪੰਜਾਬੀ ਭਾਸ਼ਾ ਦੀ ‘ਮੇਰਾ ਦਾਗ਼ਿਸਤਾਨ’ ਕਿਹਾ ਜਾ ਸਕਦਾ ਹੈ। ‘ਮੇਰਾ ਪਿੰਡ’ ਪੁਸਤਕ ਵੀ ‘ਮੇਰਾ ਦਾਗ਼ਿਸਤਾਨ’ ਵਾਂਗ ਕਿਸੇ ਖਿੱਤੇ ਦੇ ਲੋਕਾਂ ਦੀ ਸਭਿਆਚਾਰਕ ਪਛਾਣ ਨੂੰ ਦ੍ਰਿੜ ਕਰਵਾਉਣ ਵਾਲੀ ਪੁਸਤਕ ਹੈ। ਇਹ ਪੰਜਾਬੀ ਦਾ ਇਕ ਸਭਿਆਚਾਰਕ ਕੋਸ਼ ਹੈ, ਜਿਸ ਵਿਚ ਗਿਆਨੀ ਜੀ ਨੇ ਪਿੰਡਾਂ ਦੇ ਲੋਕਾਂ ਦੀਆਂ ਸਿਆਣਪਾਂ, ਰੀਤੀ-ਰਿਵਾਜ਼ਾਂ, ਪੰਜਾਬ ਦੇ ਤਿਉਹਾਰਾਂ, ਜਨਮ ਤੋਂ ਲੈ ਕੇ ਮਰਨ ਸਮੇਂ ਤਕ ਦੀਆਂ ਰਸਮਾਂ ਆਦਿ ਅਨੇਕ ਪੱਖਾਂ ਨੂੰ ਵਿਸਤ੍ਰਿਤ ਰੂਪ ਵਿਚ ਪੇਸ਼ ਕੀਤਾ ਹੈ। ਲੇਖਕ ਹਾਮੀ ਤਾਂ ਕੇਵਲ ਆਪਣੇ ਪਿੰਡ ਦੇ ਦਰਸ਼ਨ ਕਰਵਾਉਣ ਦੀ ਭਰਦਾ ਹੈ ਪ੍ਰੰਤੂ ਇਸ ਕਿਤਾਬ ਵਿਚ ਸਮੁੱਚੇ ਪੰਜਾਬ ਦੇ ਦਰਸ਼ਨ ਕਰਵਾ ਦਿੰਦਾ ਹੈ।