Your cart is empty now.
ਗੁਰਾਂ ਦੇ ਦਾਸ ਜਾਣੀ ਗੁਰਦਾਸ ਨੂੰ ਉਸਦੀ ਪਹਿਲੀ ਕਿਤਾਬ 'ਪੰਜਾਬੀਅਤ' ਲਈ ਬਹੁਤ ਬਹੁਤ ਪਿਆਰ ਤੇ ਦੁਆਵਾਂ। ਇਸ ਕਿਤਾਬ ਦਾ ਨਾਂ ਹੂਬਹੂ ਗੁਰਦਾਸ ਦੇ ਕਿਰਦਾਰ ਵਰਗਾ ਜਾਪਦੈ। ਗੁਰਦਾਸ ਦੀਆਂ ਰਚਨਾਵਾਂ ਵਿੱਚ ਪੁਰਾਣੇ ਪੰਜਾਬ ਦੀ ਤਾਜ਼ਗੀ ਝਲਕਦੀ ਹੈ, ਉਸ ਦੇ ਵਰਤੇ ਹੋਏ ਲਫ਼ਜ਼ ਬਜ਼ੁਰਗਾਂ ਦੇ ਹਾਣ ਦੇ ਹੋ ਕੇ ਮਿਲਦੇ ਨੇ ਜਿੰਨ੍ਹਾਂ ਦਾ ਮੱਲੋ-ਮੱਲੀ ਸਤਿਕਾਰ ਕਰਨ ਨੂੰ ਦਿਲ ਕਰਦਾ ਤੇ ਆਪਣਾ ਇਖ਼ਲਾਕੀ ਫ਼ਰਜ਼ ਵੀ ਬਣਦਾ ਵੀ ਗੁਰਦਾਸ ਨੂੰ ਉਸਦੀ ਪਹਿਲੀ ਕਿਤਾਬ ਲਈ ਹੱਲਾਸ਼ੇਰੀ ਦੇਈਏ ਤੇ ਇਸ ਕਿਤਾਬ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਈਏ । ਬਹੁਤ ਪਿਆਰ ਪਿਆਰੇ ਗੁਰਦਾਸ ।
ਕੰਵਰ ਗਰੇਵਾਲ (ਪੰਜਾਬੀ ਗਾਇਕ)