Your cart is empty now.
ਔਰਤ ਦੀ ਮੱਤ ਗਿੱਚੀ 'ਚ ਸਮਝੀ ਜਾਂਦੀ ਹੈ। ਇਹ ਹੈ ਵੀ ਠੀਕ ਜਦੋਂ ਉਸਨੂੰ ਉਸਦੀ ਮਰਜ਼ੀ, ਸਮਝ ਅਨੁਸਾਰ ਦਹਿਲੀਜੋਂ ਪੈਰ ਹੀ ਬਾਹਰ ਨਹੀਂ ਰੱਖਣ ਦਿੱਤਾ ਗਿਆ ਤਾਂ ਮੌਤ ਤਾਂ ਗਿੱਚੀ 'ਚ ਹੀ ਹੋਵੇਗੀ। ਦਹਿਲੀਜੋਂ ਪੈਰ ਬਾਹਰ ਨਾ ਕੱਢਣਾ ਆਪਣੀ ਇੱਜ਼ਤ ਆਪਣੇ ਹੱਥ' ਦੀ ਸਿਆਣਪ 'ਤੇ ਕੰਮ ਕਰਦਾ ਹੈ। ਔਰਤਾਂ ਨਾਲ ‘ਛੇੜਛਾੜ' ਅਤੇ ‘ਰੇਪ’ ਵਰਗੀਆਂ ਅਣਹੋਣੀਆਂ ਨੂੰ ਹਮੇਸ਼ਾ ‘ਔਰਤ ਦੀ ਹੀ ਗਲਤੀ ਹੋਵੇਗੀ' ਕਹਿ ਕੇ ਪੱਲਾ ਝਾੜ ਦਿੱਤਾ ਜਾਂਦਾ ਹੈ। ਨਤੀਜਾ ਉਹਨਾਂ ਲਈ ਸਮਾਂ ਤੇ ਖੇਤਰ ਦੀ ਸੀਮਾ ਨਿਸ਼ਚਿਤ ਹੋ ਜਾਂਦੀ ਹੈ। ਦਸੰਬਰ 2012 'ਚ ਦਿੱਲੀ 'ਚ ਦਾਮਨੀ ਰੇਪ ਕੇਸ ਤੋਂ ਬਾਅਦ ਔਰਤਾਂ ਦੇ ਪਹਿਰਾਵੇ 'ਤੇ ਸਮੇਂ ਨੂੰ ਲੈ ਕੇ ਕਈ ਰਾਜਾਂ ਦੇ ਮੰਤਰੀਆਂ ਅਤੇ ਵੱਡੀਆ ਸਖ਼ਸ਼ੀਅਤਾ ਵੱਲੋਂ ਫੜ੍ਹਵੇ ਜਾਰੀ ਕੀਤੇ ਜਾਣਾ ਇਕ ਤੱਥ ਹੈ। ਜੋ ਔਰਤਾਂ ਹਾਲਾਤਾਂ ਨਾਲ ਜੂਝਦਿਆਂ ਤੇ ਆਲੇ- ਦੁਆਲੇ ਦੀ ਮਦਦ ਨਾਲ ਉੱਚ ਅਹੁਦਿਆਂ 'ਤੇ ਪਹੁੰਚ ਵੀ ਜਾਂਦੀਆਂ ਹਨ ਮਰਦਾਂ ਦਾ ਉਹਨਾਂ ਪ੍ਰਤੀ ਨਜ਼ਰੀਆ ਵੀ ਚੰਗਾ ਨਹੀਂ ਹੁੰਦਾ। ਉਹਨਾਂ 'ਤੇ ਤਰ੍ਹਾਂ-ਤਰ੍ਹਾਂ ਦੇ ਫਿਕਰੇ ਕੱਸੇ ਜਾਂਦੇ ਹਨ ਕਿ ਕਿਵੇਂ ਉਸਨੇ ਇਸ ਪਦ ਨੂੰ ਹਾਸਲ ਕੀਤਾ ਹੋਵੇਗਾ। ਇਸ ਲਈ ਅੱਜ ਦੀ ਔਰਤ ਨੂੰ ਲੋੜ ਹੈ ਕਿ ਉਹ ਆਉਣ ਵਾਲੀ ਔਰਤ ਪੀੜ੍ਹੀ ਲਈ ਇਕ ਚੰਗਾ ਧਰਾਤਲ ਤਿਆਰ ਕਰੇ ਜਿੱਥੇ ਉਸਦਾ ਆਦਮੀ ਦੇ ਕਦਮ ਨਾਲ ਕਦਮ ਮਿਲਦਾ ਹੋਵੇ। ਉਹ ਖੁੱਲ੍ਹ ਕੇ ਸਾਹ ਲੈ ਸਕੇ ਤਾਂ ਜੋ ਆਦਮੀ ਔਰਤ ਮਿਲ ਕੇ ਬਿਮਾਰ ਮਾਨਸਿਕਤਾ ਵਾਲੀ generation ਦੀ ਬਜਾਇ genius generation ਦੇ ਕਾਰੀਗਰ ਬਣਨ। ਇਸਦੇ ਲਈ ਲੋੜ ਹੈ ਸਥਿਤੀਆਂ, ਇਤਿਹਾਸ ਤੇ ਆਉਣ ਵਾਲੇ ਕੱਲ੍ਹ ਨੂੰ ਸਮਝਦਿਆਂ ਆਪਣੀ ਸੌੜੀ ਮਾਨਸਿਕਤਾ ਛੱਡ ਕੇ ਆਲਾ-ਦੁਆਲਾ ਮੋਕਲਾ ਕਰਨ ਦੀ।
- ਜਸਵੀਰ ਕੌਰ | Jasvir Kaur